ਹੱਦ ਨਾਲੋਂ ਵੱਧ ਖਿਆਲ, ਦਿਲਾਂ ਵਿੱਚ ਰੱਖਦੇ,
ਉਮਰਾਂ ਨਾਲੋਂ ਵੱਧ ਸਾਥ ਲੰਮੇ ਹੁੰਦੇ ਨੇ।
ਸੱਚੀਂ ਮੁੱਚੀਂ ਯਾਰ ਬੜੇ ਚੰਗੇ ਹੁੰਦੇ ਨੇ।
ਯਾਰ ਬੜੇ ਚੰਗੇ ਹੁੰਦੇ ਨੇ,
ਸੱਚੀਂ ਯਾਰ ਬੜੇ ਚੰਗੇ ਹੁੰਦੇ ਨੇ।
ਟੁੰਬਦੇ ਨੇ ਗੱਲ ਗੱਲ ਤੇ ਭਾਂਵੇ,
ਪਰ ਦਿਲ ਦੇ ਬੜੇ ਚੰਗੇ ਹੁੰਦੇ ਨੇ।
ਸੱਚੀਂ ਯਾਰ ਬੜੇ ਚੰਗੇ ਹੁੰਦੇ ਨੇ
ਖੜਦੇ ਨੇ ਇਹੋ,ਜਦ ਨਾਲ ਖੜ੍ਹੇ ਕੋਈ ਨਾ,
ਜਿਨ੍ਹਾਂ ਨੇ ਧਰਮ ਦੇ ਭਰਾ ਮੰਨੇ ਹੁੰਦੇ ਨੇ।
ਸੱਚੀਂ ਯਾਰ ਬੜੇ ਚੰਗੇ ਹੁੰਦੇ ਨੇ।
ਫੋਲਦੇ ਨੇ ਦੁੱਖ ਸੁੱਖ,ਕੱਠੇ ਸਾਰੇ ਬੈਠ ਕੇ,
ਪੈਸਿਆਂ ਤੋਂ ਵੱਧ ਯਾਰ,ਧੰਨੇ ਹੁੰਦੇ ਨੇ।
ਸੱਚੀਂ ਮੁੱਚੀਂ ਯਾਰ ਬੜੇ ਚੰਗੇ ਹੁੰਦੇ ਨੇ।
Leave a comment