ਕਾਮਯਾਬੀ

ਵਿਦਿਆਰਥੀ ਜੀਵਨ ਦਾ ਇੱਕ ਅਣਮੁੱਲਾ ਪੜਾਅ ਹੈ ਹ। ਇਸ ਪੜਾਅ ਅਧੀਨ ਕੀਤੀਆਂ ਮਿਹਨਤਾਂ ਦਾ ਫ਼ਲ ਵਿਅਕਤੀ ਸਾਰੀ ਉਮਰ ਭੋਗਦਾ ਹੈ। ਕਈ ਵਾਰ ਕੁਝ ਮਸਲੇ ਅਜਿਹੇ ਹੋ ਜਾਂਦੇ ਹਨ ਕਿ ਉਨ੍ਹਾਂ ਦਾ ਦੁੱਖ ਸਾਰੀ ਉਮਰ ਮਹਿਸੂਸ ਹੁੰਦਾ ਹੈ,ਤੇ ਵਿਅਕਤੀ ਆਪ ਮੁਹਾਰੇ ਕਹਿ ਉਠਦਾ ਹੈ ਕਾਸ਼ ! ਮੈਂ ਇੰਝ ਕੀਤਾ ਹੁੰਦਾ! ਕਾਸ਼ ਅਜਿਹਾ ਹੋ ਜਾਂਦਾ। ਖਾ਼ਸ ਕਰ ਬੋਰਡ‌਼ ਦੀਆਂ ਪ੍ਰੀਖਿਆਵਾਂ ਨਾਲ ਅਜਿਹਾ ਵਾਪਰਦਾ ਹੈ। ਕਈ ਵਾਰ ਵਿਦਿਆਰਥੀ ਇਕ ਜਾਂ ਬਹੁਤ ਹੀ ਥੋੜ੍ਹੇ ਨੰਬਰਾਂ ਤੋਂ ਮੈਰਿਟ ਤੋਂ ਜਾਂ ਪਹਿਲੇ ਸਥਾਨ ਤੋਂ ਜਾਂ ਦੂਜੇ ਸਥਾਨ ਤੋਂ ਪਿੱਛੇ ਰਹਿ ਜਾਂਦੇ ਹਨ ।                               ਹੱਥ ਲਿਖੇ ਆਰਟੀਕਲ ਵਿੱਚ ਅਸੀਂ ਆਪਣੀ ਜ਼ਿੰਦਗੀ ਦੇ ਕੁਝ ਨਿੱਜੀ ਤਜਰਬਿਆਂ ਨੂੰ ਆਪ ਨਾਲ ਸਾਂਝੇ ਕਰ ਰਹੇ ਹਾਂ। ਜਿਸ ਨਾਲ ਵਿਦਿਆਰਥੀ ਪ੍ਰੀਖਿਆਵਾਂ ਵਿੱਚ ਆਪਣੀ ਪ੍ਰਤਿਭਾ ਨੂੰ ਹੋਰ ਵੀ ਨਿਖਾਰ ਸਕਦਾ ਹੈ। ਭਾਵੇਂ ਉਹ ਬੋਰਡ, ਯੂਨੀਵਰਸਿਟੀ ਜਾਂ ਪ੍ਰਤੀਯੋਗੀ ਪ੍ਰੀਖਿਆਵਾਂ ਕਿਉਂ ਨਾ ਹੋਣ।                 ਵੈਸੇ ਤਾਂ ਜਿਹੜੇ ਵਿਦਿਆਰਥੀ ਸਾਰਾ ਸਾਲ ਪੜ੍ਹਦੇ ਹਨ, ਉਹਨਾਂ ਦੀ ਪ੍ਰਤਿਭਾ ਨੂੰ ਕੋਈ ਨਿਘਾਰ ਨਹੀ ਸਕਦਾ, ਪਰ ਜਿਵੇਂ ਪ੍ਰੀਖਿਆਵਾਂ ਲਈ ਸਮਾਂ ਥੋੜ੍ਹਾ ਹੈ । ਕੁਝ ਅਜਿਹੇ ਟਿਪਸ ਜੋ ਤੁਹਾਨੂੰ ਜ਼ਰੂਰ ਮਦਦ ਕਰਨਗੇ।                  ਇਸ ਕੜੀ ਵਿਚ ਸਭ ਤੋਂ ਪਹਿਲਾ ਜ਼ਰੂਰੀ ਕਾਰਕ ਹੈ ਪਾਠਕ੍ਰਮ ਭਾਵ ਸਿਲੇਬਸ ਦਾ ਪੂਰਾ ਗਿਆਨ। ਸਭ ਤੋਂ ਪਹਿਲਾਂ ਅਸੀਂ ਪਾਠਕ੍ਰਮ ਨੂੰ 5 ਤੋਂ 10 ਵਾਰ ਤਕ ਪੜ੍ਹਨਾ ਹੈ, ਹੋ ਸਕੇ ਤਾਂ ਇਸ ਦਾ ਪਰਿੰਟ ਕਢਵਾ ਕੇ ਰੱਖਿਆ ਜਾ ਸਕਦਾ ਹੈ। ਜਿਸ ਅਧੀਨ ਪਾਠ-ਪੁਸਤਕਾਂ ਅਤੇ ਵਿਆਕਰਣ ਨੂੰ ਚੰਗੀ ਤਰ੍ਹਾਂ ਘੋਖਣਾ ਹੈ। ਕਿ ਅਸੀਂ ਕੀ ਪੜ੍ਹਨਾ ਹੈ ਤੇ ਕੀ ਨਹੀਂ। ਕਿਹੜੇ ਪ੍ਰਸ਼ਨ ਵੱਧ ਅੰਕਾਂ ਦੇ ਹਨ ਅਤੇ  ਕਿਹੜੇ ਕਿਹੜੇ ਪਾਠਾਂ ਵਿੱਚੋਂ ਆਉਣੇ ਹਨ ।                                    ਇਸ ਤੋਂ ਬਾਅਦ ਅਗਲਾ ਜ਼ਰੂਰੀ ਤੱਤ ਹੈ ਜਿਸ ਨੂੰ ਅਸੀਂ ਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਨ ਸਮਝਦੇ ਹਾਂ ਕਿ ਸਭ ਨੇ 24 ਘੰਟਿਆਂ ਦਾ ਭਾਵ ਦਿਨ ਅਤੇ ਰਾਤ ਦਾ ਟਾਈਮ ਟੇਬਲ ਬਣਾ ਲਈਏ। ਇਸ ਵਿਚ ਅਸੀਂ ਇੰਝ ਨਹੀਂ ਕਰਨਾ ਹੈ ਸਮਾਂ ਸਾਰਣੀ ਵਿੱਚ ਖੇਡਾਂ ਅਤੇ ਹੋਰ ਮੰਨੋਰੰਜਨ ਦੀਆਂ ਗਤੀਵਿਧੀਆਂ ਨੂੰ ਅਣਗੌਲਿਆਂ ਕਰਨਾ ਹੈ। ਸਮਾਂ-ਸਾਰਣੀ ਵਿਚ ਖੇਡਾਂ ਅਤੇ ਮਨੋਰੰਜਨ ਨੂੰ ਵੀ ਸ਼ਾਮਿਲ ਕਰਨਾ ਹੈ। ਇਹਨਾਂ ਨਾਲ ਦਿਮਾਗੀ ਅਰਾਮ ਮਿਲਦਾ ਹੈ। ਸਮਾਂ-ਸਾਰਣੀ ਸਵੇਰੇ ਉੱਠਣ ਦੇ ਸਮੇਂ ਤੋਂ ਲੈ ਕੇ ਰਾਤ ਸੌਣ ਦੇ ਸਮੇਂ ਤੱਕ ਹੋਣੀ ਚਾਹੀਦੀ ਹੈ। ਜਿਸ ਵਿੱਚ ਹਰ ਵਿਸ਼ੇ ਲਈ ਲਾਜ਼ਮੀ ਸਮਾਂ ਹੋਣਾ ਜ਼ਰੂਰੀ ਹੈ। ਇਸ ਵਿਚ ਅਸੀਂ ਸੋਖੇ ਵਿਸ਼ਿਆਂ ਨੂੰ  ਅੱਖੋਂ-ਪਰੋਖੇ ਨਹੀਂ ਕਰਨਾ ਹੈ, ਸਗੋਂ ਉਨ੍ਹਾਂ ਨੂੰ ਵੀ ਸਮਾਂ ਦੇਣਾ ਹੈ। ਇਨ੍ਹਾਂ ਵਿਸ਼ਿਆ ਨਾਲ ਅਸੀਂ ਥੋੜ੍ਹੀ ਮਿਹਨਤ ਕਰ ਕੇ ਜਿਆਦਾ ਅੰਕ ਪ੍ਰਾਪਤ ਕਰ ਸਕਦੇ ਹਾਂ , ਅਤੇ ਆਪਣੇ ਪ੍ਰਾਪਤ ਕੁੱਲ ਅੰਕਾਂ ਵਿੱਚ ਅਸਾਨੀ ਨਾਲ ਵਾਧਾ ਕਰ ਸਕਦੇ ਹਾਂ।                            ਇਸ ਲਈ ਅਸੀਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਕਿ ਔਖੇ ਵਿਸ਼ਿਆਂ ਨੂੰ ਜਿਆਦਾ ਸਮਾਂ ਦੇਈਏ ਅਤੇ  ਸੌਖੇ ਵਿਸ਼ਿਆਂ ਲਈ ਸਮਾਂ ਘਟਾ ਸਕਦੇ ਹਾਂ।                                  ਇਸ ਸਬੰਧੀ ਹੋਰ ਜ਼ਰੂਰੀ ਤੱਤ ਹੈ ਕਿ ਅਸੀਂ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਪੜ੍ਹ ਕੇ ਦੇਖੀਏ ਜੇ ਹੋ ਸਕੇ ਤਾਂ ਹੱਲ ਵੀ ਕਰ ਕੇ ਵੇਖੀਏ। ਪ੍ਰਸ਼ਨ ਪੱਤਰਾਂ ਨੂੰ ਪ੍ਰੀਖਿਆਵਾਂ ਵਾਲੇ ਨਿਰਧਾਰਿਤ ਸਮੇਂ ਵਿੱਚ ਲਿਖ ਕੇ ਵੇਖੀਏ, ਇਸ ਨਾਲ ਸਾਨੂੰ ਇਹ ਵੀ ਪਤਾ ਚਲਦਾ ਹੈ ਕਿ ਅਸੀਂ ਦਿੱਤੇ ਗਏ ਸਮੇਂ ਵਿੱਚ ਪੂਰਾ ਪ੍ਰਸ਼ਨ ਪੱਤਰ ਹੱਲ  ਕਰ ਸਕਦੇ ਹਾਂ ਜਾਂ ਨਹੀਂ। ਇਨ੍ਹਾਂ ਪ੍ਰਸ਼ਨ ਪੱਤਰਾਂ ਨਾਲ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਪ੍ਰਸ਼ਨ ਪੱਤਰ ਤਿਆਰ ਕਰਤਾ  ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛਦਾ ਹੈ। ਕਿਹੜੇ ਪ੍ਰਸ਼ਨ ਵਾਰ-ਵਾਰ ਪੁੱਛੇ ਜਾ ਰਹੇ ਹਨ, ਅਤੇ ਕਿਹੜੇ ਪ੍ਰਸ਼ਨ ਤਿਆਰ ਕਰਨੇ ਅਤਿ ਜ਼ਰੂਰੀ ਹਨ।                     ਸੰਤੁਲਿਤ ਭੋਜਨ ਵੀ ਇਸ ਕੜੀ ਦਾ ਇੱਕ ਮਹੱਤਵਪੂਰਨ ਤੱਤ ਹੈ। ਕਈ ਬੱਚਿਆਂ ਨੂੰ ਵਾਰ-ਵਾਰ ਪੜ੍ਹਨ ਤੇ ਵੀ ਯਾਦ ਨਹੀਂ ਹੁੰਦਾ ਜਾਂ ਪ੍ਰੀਖਿਆ ਸਮੇਂ ਭੁੱਲ ਜਾਂਦਾ ਹੈ। ਕਈ ਵਾਰ ਪੜ੍ਹਦੇ ਸਮੇਂ ਸਿਰ ਦਰਦ, ਅੱਖਾਂ ਵਿਚੋਂ ਪਾਣੀ ਵਗਣਾ, ਸਿਰ ਦਾ ਭਾਰਾ ਹੋਣਾ ਆਦਿ ਸਮੱਸਿਆਵਾਂ ਆਉਂਦੀਆਂ ਹਨ। ਇਸ ਲਈ ਵਧੀਆ ਅੰਕ ਪ੍ਰਾਪਤ ਕਰਨ ਲਈ ਸਾਨੂੰ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ । ਜਿਸ ਵਿਚ ਪੜ੍ਹਨ ਵਾਲੇ ਬੱਚਿਆਂ ਲਈ ਦੋ ਗਿਲਾਸ ਦੁੱਧ ਦੇ ਹਰ ਰੋਜ਼, ਬਦਾਮ ਗਿਰੀ, ਅਖਰੋਟ, ਪਿਸਤਾ, ਮਗ਼ਜ਼ ਆਦਿ ਅਤਿ ਜ਼ਰੂਰੀ ਹਨ। ਇਨ੍ਹਾਂ ਚੀਜ਼ਾਂ ਨਾਲ ਦਿਮਾਗੀ ਕਮਜੋਰੀ ਦੂਰ ਹੁੰਦੀ ਹੈ ਅਤੇ ਦਿਮਾਗ਼ ਸਹੀ ਕਰਦਾ ਹੈ। ਦਿਮਾਗ ਤਰੋਤਾਜ਼ਾ ਰਹਿੰਦਾ ਹੈ, ਪ੍ਰਸ਼ਨ ਉੱਤਰ ਜਲਦੀ ਯਾਦ ਆਉਂਦੇ ਹਨ, ਉੱਤਰ ਭੁੱਲਦੇ ਵੀ ਨਹੀਂ।         ਕਸਰਤ ਅਤੇ ਸੈਰ ਵੀ ਇਸ ਦਾ ਜ਼ਰੂਰੀ ਅੰਗ ਹੈ। ਇਸ ਨਾਲ ਸਾਡਾ ਦਿਮਾਗ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ। ਅਸੀਂ ਸਾਰਾ ਦਿਨ ਮੁਰਝਾ ਭਰਪੂਰ ਰਹਿੰਦੇ ਹਾਂ।              ਦੁਹਰਾਈ ਦੀ ਇਕ ਜ਼ਰੂਰੀ ਅੰਗ ਹੈ, ਵਧੀਆ ਅੰਕ ਲੈਣ ਲਈ ਪੜ੍ਹਿਆ ਪਾਠ ਕ੍ਮ ਦੁਹਰਾ  ਕੇ ਵੀ ਵੇਖੋ ਅਤੇ ਨਾਲ ਲਿਖ ਕੇ ਵੀ ਜ਼ਰੂਰ ਦੇਖੋ। ਇਸ ਨਾਲ ਸਾਨੂੰ ਲਿਖਣ ਸਮੇਂ ਹੋਣ ਵਾਲੀਆਂ ਗਲਤੀਆਂ ਦਾ ਵੀ ਪਤਾ ਲਗਦਾ ਹੈ। ਗਰੁੱਪ ਵਿਚ ਬੈਠਕੇ ਮੌਖਿਕ ਦਹੁਰਾਈ ਵੀ ਇੱਕ ਬਹੁਤ ਹੀ ਲਾਹੇਵੰਦ ਤਰੀਕਾ ਹੈ।                   ਵਧੀਆ ਨਤੀਜੇ ਪ੍ਰਾਪਤ ਕਰਨ ਲਈ ਸੁੰਦਰ ਲਿਖਾਈ ਵੀ ਮਹੱਤਵਪੂਰਨ ਹੈ। ਤੁਹਾਡੀਆਂ ਪ੍ਰਸ਼ਨ ਉੱਤਰੀਆਂ ਚੈੱਕ ਕਰਨ ਵਾਲੇ ਅਧਿਕਾਰੀਆਂ ਨਾਲ ਤੁਹਾਡਾ ਰਬਤਾ ਸੁੰਦਰ ਲਖਾਈ ਕਰਕੇ ਹੋਰ ਵੀ ਵਧੀਆ ਬਣ ਜਾਂਦਾ ਹੈ  । ਮੋਤੀਆਂ ਵਰਗੇ ਅੱਖਰ ਕਈ ਵਾਰ ਚਾਰ ਅੱਖਰ ਘੱਟ ਲਿਖੇ ਕਰਕੇ ਵੀ ਪੂਰੇ ਅੰਕ ਪ੍ਰਾਪਤ ਕਰਦੇ ਹਨ। ਇਸ ਦੇ ਉਲਟ ਕੋਝੀ ਲਿਖਾਈ ਅਕਸਰ ਹੀ ਪੂਰਾ ਪ੍ਰਸ਼ਨ-ਪੱਤਰ ਹੱਲ ਕਰਨ ਦੇ ਬਾਵਜੂਦ ਵੀ ਵਧੀਆ ਅੰਕ ਪ੍ਰਾਪਤ ਨਹੀਂ ਕਰਦੀ।                  ਇਸੇ ਲੜੀ ਤਹਿਤ ਹੀ ਇੱਕ ਹੋਰ ਮਹੱਤਵਪੂਰਨ ਅੰਗ ਹੈ, ਉਦੇਸ਼ ਭਾਵ ਟੀਚਾ। ਅਸੀਂ ਆਪਣੀ ਜਿੰਦਗੀ ਦਾ ਅਤੇ ਪ੍ਰੀਖਿਆਵਾਂ ਦਾ ਉਦੇਸ਼ ਜ਼ਰੂਰੀ ਨਿਸ਼ਚਿਤ ਕਰਨਾ ਹੈ । ਭਾਵ ਮੈਂ ਅੱਵਲ ਆਉਣਾ ਹੈ ਮੈਂ ਮੈਰਿਟ ਵਿੱਚ ਆਉਣਾ ਹੈ।                            ਇਸੇ ਲੜੀ ਤਹਿਤ ਇਕ ਹੋਰ ਪੜਾਅ ਹੈ ਸਕਾਰਾਤਮਕਤਾ ਭਾਵ ਹਮੇਸ਼ਾ ਹੀ ਆਪਣੀ ਜਿੰਦਗੀ ਵਿਚ ਸਕਾਰਾਤਮਕ ਸੋਚ ਰੱਖਣੀ ਹੈ। ਇਸ ਸਮੇਂ ਮਨ ਵਿੱਚ ਕਦੇ ਵੀ ਨਕਾਰਾਤਮਕ ਵਿਚਾਰ, ਕੋਈ ਡਰ ਜਾਂ ਕੋਈ ਭੇਦ ਨਹੀਂ ਰੱਖਣਾ।                ਜੇ ਹੋ ਸਕੇ ਤਾਂ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਆਪਣੇ ਆਪ ਨੂੰ ਫਰੀ ਛੱਡ ਦਿਓ, ਪ੍ਰੀਖਿਆ ਦਾ ਡਰ ਅਪਣੇ ਮੰਨ ਵਿਚੋ ਕੱਢ ਦਿਉ ਅਤੇ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ।   ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਕੇ ਮੇਰੀ ਮਿਹਨਤ ਦਾ ਫਲ ਦਿਓ। ਯਾਦ ਰੱਖਣਾ ਪ੍ਰਮਾਤਮਾ ਕਦੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕਰਦਾ ਅਤੇ ਉਹ ਹਮੇਸ਼ਾ ਮਿਹਨਤ ਦਾ ਮੁੱਲ ਵੱਧ ਕੀ ਮੋੜਦੇ ਹਨ।                  "ਸਰਬੱਤ ਦਾ ਭਲਾ"

One response to “ਕਾਮਯਾਬੀ”

  1. ਪੋਸਟ ਆਪ ਜੀ ਨੂੰ ਕਿਵੇਂ ਲੱਗੀ? ਦੱਸਣਾ ਜਰੂਰ।🙏🙏🙏🙏🙏🙏🙏🙏

    Like

Leave a comment

Design a site like this with WordPress.com
Get started